ਪੰਜਾਬ ਪੰਥ ਨਿਊਜ਼ (ਦੀਪਕ ਕਾਲੀਆ) ਗੁਰਦਾਸਪੁਰ ਦੇ ਪੁਰਾਣੇ ਬਾਜ਼ਾਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦੀ ਆਸਟਰੇਲੀਅਨ ਫਾਰਮ ਬੇਕਰੀ ਦੇ ਕੋਲ ਇਕ ਟੋਏ ਵਿੱਚ ਐਕਟੀਵਾ ਵੱਜਣ ਨਾਲ ਉਸਦੇ ਸਿਰ ਤੇ ਗਹਿਰੀ ਸੱਟ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਮ੍ਰਿਤਕ ਦੀ ਪਹਿਚਾਣ ਗੁਰਦਾਸਪੁਰ ਦੇ ਅੰਦਰੂਨੀ ਬਾਜ਼ਾਰ ਨਿਵਾਸੀ ਅਤਿਨ ਨੰਦਾ ਪੁੱਤਰ ਦਿਨੇਸ਼ ਨੰਦਾ ਵਜੋਂ ਹੋਈ ਹੈ। ਦੱਸਣ ਯੋਗ ਹੈ ਕਿ ਦੋ ਸਾਲ ਪਹਿਲਾਂ ਅਤਿਨ ਨੰਦਾ ਦਾ ਵਿਆਹ ਹੋਇਆ ਸੀ ਅਤੇ ਇੱਕ ਸਾਲ ਦਾ ਉਸਦਾ ਲੜਕਾ ਵੀ ਹੈ।
ਦੱਸਿਆ ਗਿਆ ਹੈ ਕਿ ਮ੍ਰਿਤਕ ਅਤਿੰਨ ਨੰਦਾ ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਆਪਣੇ ਰਿਸ਼ਤੇਦਾਰਾਂ ਕੋਲੋਂ ਪ੍ਰਸ਼ਾਦ ਲੈਣ ਮਿਲਕ ਪਲਾਂਟ ਨੇੜੇ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਦੁਰਘਟਨਾ ਦੌਰਾਨ ਮੌਤ ਹੋ ਗਈ । ਨੌਜਵਾਨ ਗੁਰਦਾਸਪੁਰ ਵਿਖੇ ਰੈਡੀਮੇਡ ਦੀ ਦੁਕਾਨ ਕਰਦਾ ਹੈ ਅਤੇ ਪਰਿਵਾਰ ਦਾ ਸ਼ਹਿਰ ਵਿੱਚ ਚੰਗਾ ਅਸਰ ਰਸੂਖ ਹੈ। ਜਿਸ ਕਾਰਨ ਉਸਦੀ ਮੌਤ ਕਾਰਨ ਸ਼ਹਿਰ ਵਾਸੀਆਂ ਵਿੱਚ ਸੋਗ ਦੀ ਲਹਿਰ ਹੈ।