ਪੰਜਾਬ ਪੰਥ ਨਿਊਜ਼,ਗੁਰਦਾਸਪੁਰ 13 ਜੁਲਾਈ(ਦੀਪਕ ਕਾਲੀਆ) ਪਾਕਿਸਤਾਨ ਵੱਲੋਂ ਲਗਾਤਾਰ ਭਾਰਤੀ ਸਰਹੱਦੀ ਇਲਾਕਿਆਂ ਵਿੱਚ ਨਸ਼ੀਲੇ ਪਦਾਰਥ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਭਾਰਤੀ ਸਰਹੱਦੀ ਸੁਰੱਖਿਆ ਕਰਮੀਆਂ ਦੀ ਚੌਕਸੀ ਕਾਰਨ ਪਾਕਿਸਤਾਨ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਰਿਹਾ। ਇੱਕ ਵਾਰ ਫਿਰ ਸਰਚ ਅਪਰੇਸ਼ਨ ਦੌਰਾਨ ਬੀਐਸਐਫ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਤਾਂ ਵਿੱਚੋਂ ਸਥਾਨਕ ਪੁਲੀਸ ਦੀ ਮਦਦ ਨਾਲ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀ.ਐਸ.ਐਫ ਨੇ ਇਹ ਪੈਕਟ ਬਟਾਲਾ ਪੁਲਿਸ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਪੁਲਿਸ ਥਾਣਾ ਅਧੀਨ ਪੈਂਦੇ ਪਿੰਡ ਰੱਤੜ-ਛੱਤੜ ਵਿਖੇ ਬੀ.ਐਸ.ਐਫ ਦੇ 113 ਬੀਓਪੀ ਅਬਾਦ ਦੇ ਇਲਾਕੇ ਵਿੱਚੋਂ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕੀਤੇ ਹਨ। ਫਿਲਹਾਲ ਬਰਾਮਦ ਹੋਈ ਹੀਰੋਇਨ ਦੇ ਵਜ਼ਨ ਦਾ ਸਹੀ ਸਹੀ ਪਤਾ ਨਹੀਂ ਲੱਗ ਸਕਿਆ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਵਜ਼ਨ 2 ਕਿਲੋ ਦੇ ਕਰੀਬ ਹੋਵੇਗਾ।