ਪੰਜਾਬ ਪੰਥ ਨਿਊਜ਼,ਗੁਰਦਾਸਪੁਰ 25 ਜੁਲਾਈ (ਦੀਪਕ ਕਾਲੀਆ)- ਵਪਾਰਕ ਸੰਗਠਨ ਗੁਰਦਾਸਪੁਰ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ। ਅੱਜ ਬੀਐਸਐਫ ਰੋਡ ਤੇ ਸਥਿਤ ਨੰਗਲੀ ਸਕੂਲ ਵਿਖੇ ਚੈਂਬਰ ਆਫ ਕਮਰਸ ਵਲੋਂ ਲਗਾਤਾਰ ਤੀਸਰਾ ਵਣ ਮਹਾਂਉਤਸਵ ਮਨਾਇਆ ਗਿਆ । ਸਮਾਗਮ ਵਿੱਚ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸਐਸਪੀ ਗੁਰਦਾਸਪੁਰ ਦਾਅਮਾ ਹਰੀਸ਼ ਕੁਮਾਰ ਪਹੁੰਚੇ। ਜਦਕਿ ਗੋਲਡਨ ਇੰਸਟੀਚਿਊਟਸ ਦੇ ਐਮਡੀ ਡਾਕਟਰ ਮੋਹਿਤ ਮਹਾਜਨ, ਸਕੂਲ ਦੀ ਪ੍ਰਿੰਸੀਪਲ ਸ਼ਿਖਾ ਮਦਾਨ, ਵਨ ਵਿਭਾਗ ਅਧਿਕਾਰੀ ਅਵਨੀਤ ਸਿੰਘ ਅਤੇ ਸਕੂਲ ਸਟਾਫ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸੀ। ਪ੍ਰਬੰਧਕ ਕਮੇਟੀ ਅਤੇ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਵੱਲੋਂ ਐਸਐਸਪੀ ਸਾਹਿਬ ਦਾ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਬਹੁਤ ਹੀ ਵਧੀਆ ਤਰੀਕੇ ਨਾਲ ਆਕਰਸ਼ਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨਸ਼ਾ ਵਿਰੋਧੀ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਅਤੇ ਨਾਲ ਹੀ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਦਰਖਤ ਲਗਾਉਣ ਦੀ ਜਰੂਰਤ ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਚੇਂਬਰ ਆਫ ਕਾਮਰਸ ਦੇ ਚੇਅਰਮੈਨ ਅਨੂ ਗੰਡੋਤਰਾ ਨੇ ਦੱਸਿਆ ਕਿ ਵਾਤਾਵਰਨ ਵਿੱਚ ਸੰਤੁਲਨ ਪੈਦਾ ਕਰਨ ਲਈ ਇਸ ਸਮੇਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ ਹੈ ਅਤੇ ਨਾਲ ਹੀ ਸਹੀ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰਨ ਦੀ ਵੀ ਲੋੜ ਹੈ ਤਾਂ ਜੋ ਸਹੀ ਦੇਖ ਰੇਖ ਨਾਲ ਵੱਧ ਫੁਲਕੇ ਦਰਖਤ ਬਣ ਸਕਣ। ਉਹਨਾਂ ਕਿਹਾ ਕਿ ਲਗਾਤਾਰ ਵੱਧਦੀ ਗਰਮੀ ਦਾ ਕਾਰਨ ਗਲੋਬਲ ਵਾਰਮਿੰਗ ਹੈ ਅਤੇ ਇਸਨੂੰ ਨਿਅੰਤਰਿਤ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਣਾ ਹੀ ਇੱਕ ਮਾਤਰ ਉਪਾਅ ਹੈ ਨਹੀਂ ਤਾਂ ਧਰਤੀ ਤੇ ਮਨੁੱਖ ਜਾਤੀ ਦਾ ਵਿਨਾਸ਼ ਹੋ ਜਾਵੇਗਾ।ਇਸੇ ਲਈ ਚੈਂਬਰ ਆਫ ਕਮਰਸ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿੱਥੇ ਵੀ ਸੁਰਖਿਅਤ ਅਤੇ ਉਚਿਤ ਜਗ੍ਹਾ ਮਿਲੇ ਉੱਥੇ ਵੱਧ ਤੋਂ ਵੱਧ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾਣ ਅਤੇ ਸੰਗਠਨ ਵੱਲੋਂ ਕਰਵਾਇਆ ਗਿਆ ਇਹ ਲਗਾਤਾਰ ਤੀਸਰਾ ਸਮਾਗਮ ਵੀ ਇਸੇ ਉਪਰਾਲੇ ਦਾ ਇੱਕ ਪੜਾਅ ਹੈ ।ਧਥ
ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਦਾਅਮਾ ਹਰੀਸ਼ ਕੁਮਾਰ ਨੇ ਕਿਹਾ ਕਿ ਚੈਂਬਰ ਆਫ ਕਮਰਸ ਵੱਲੋਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਇਸ ਕੰਮ ਵਿੱਚ ਸਹਿਯੋਗੀ ਬਣਦੇ ਹੋਏ ਜਿੰਨੇ ਪੌਦੇ ਲਗਾ ਸਕਦਾ ਹੈ ਲਗਾਏ ਅਤੇ ਉਨਾਂ ਦੀ ਚੰਗੇ ਤਰੀਕੇ ਦੇ ਨਾਲ ਦੇਖਭਾਲ ਵੀ ਕਰੇ । ਐਸਐਸਪੀ ਨੇ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਨਸ਼ਾ ਵਿਰੋਧੀ ਸਮਾਗਮ ਦੀ ਸ਼ਲਾਘਾ ਵੀ ਕੀਤੀ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸ਼ਿਖਾ ਮਦਾਨ ਨੇ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਅਤੇ ਐਸਐਸਪੀ ਦਾਅਮਾ ਹਰੀਸ਼ ਕੁਮਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਵਿਸ਼ਵਾਸ ਵੀ ਦਵਾਇਆ।
ਇਸ ਮੌਕੇ ਵਿਕਾਸ ਮਹਾਜਨ,ਜੁਗਲ ਕਿਸ਼ੋਰ,ਸੁਭਾਸ਼ ਭੰਡਾਰੀ,ਸੁਰਿੰਦਰ ਮਹਾਜਨ,ਓਮ ਪ੍ਰਕਾਸ਼ ,ਭਰਤ ਗਾਬਾ,ਰਿੰਕੂ ਮਹਾਜਨ,ਵਿਨੈ ਮਹਾਜਨ, ਵਿਸ਼ਾਲ ਅਗਰਵਾਲ,ਅਨਮੋਲ ਸ਼ਰਮਾ,ਵਿਸ਼ਾਲ ਸ਼ਰਮਾ, ਅਬੇ ਗੁਪਤਾ, ਰਿਸ਼ਭ ਗੁਰੂ ਕ੍ਰਿਪਾ ਆਦਿ ਵੀ ਹਾਜਰ ਸਨ।