ਪੰਜਾਬ ਪੰਥ ਨਿਊਜ਼ (ਦੀਪਕ ਕਾਲੀਆ,ਗੁਰਦਾਸਪੁਰ) ਜ਼ਿਲ੍ਹੇ ਦੇ ਸਰਹੱਦੀ ਪਿੰਡ ਅੱਲੜ ਪਿੰਡੀ ਦੇ ਜੰਮਪਲ ਰਾਜੇਸ਼ ਬੱਬੀ 13 ਜਨਵਰੀ ਦਿਨ ਸ਼ਨੀਵਾਰ ਨੂੰ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ‘ਨਾਲੇ ਗੱਲਾਂ ਨਾਲੇ ਗੀਤ’ ਵਿੱਚ ਸ਼ਾਮਿਲ ਹੋਣਗੇ। ਇਸ ਸਬੰਧੀ ਗੱਲਬਾਤ ਕਰਦਿਆਂ ਰਜੇਸ਼ ਬੱਬੀ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਇੱਕ ਟੀਮ ਬਣਾ ਕੇ ਖੂਨਦਾਨ ਦੇ ਖੇਤਰ ਵਿੱਚ ਸਰਗਰਮ ਹਨ।
ਜਿਸ ਦੇ ਨਤੀਜੇ ਵਜੋਂ ਪਿਛਲੇ ਚਾਰ ਸਾਲ ਤੋਂ ਉਹਨਾਂ ਦੀ ਟੀਮ ਬਲੱਡ ਡੋਨਰਜ ਸੁਸਾਇਟੀ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਗੁਰਦਾਸਪੁਰ ਦੀ ਬੈਸਟ ਐਨ.ਜੀ.ਓ ਅਵਾਰਡ ਮਿਲ ਚੁੱਕਾ ਹੈ।
ਕਿਤੇ ਵਜੋਂ ਸਰਕਾਰੀ ਅਧਿਆਪਕ ਦੇ ਤੌਰ ਤੇ ਸੇਵਾ ਨਿਭਾ ਰਹੇ ਰਾਜੇਸ਼ ਬੱਬੀ ਨੇ ਦੱਸਿਆ ਕਿ ਉਹਨਾਂ ਦੀ ਟੀਮ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਦੂਰਦਰਸ਼ਨ ਜਲੰਧਰ ਵਾਲਿਆਂ ਨੇ ਉਹਨਾਂ ਨੂੰ ਆਪਣੇ ਤਜਰਬੇ ਲੋਕਾਂ ਨਾਲ ਸਾਂਝੇ ਕਰਨ ਲਈ ਸੱਦਾ ਭੇਜਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਦੂਰਦਰਸ਼ਨ ਨੇ ਉਹਨਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਲਈ ਸੱਦਾ ਭੇਜਿਆ ਜਿਸਦੀ ਉਹਨਾਂ ਨੂੰ ਬੇਹਦ ਖੁਸ਼ੀ ਹੈ।
ਅੰਤ ਵਿੱਚ ਉਹਨਾਂ ਨੇ ਦੂਰਦਰਸ਼ਨ ਦੇ ਸਮੂਹ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਦੂਰਦਰਸ਼ਨ ਜਲੰਧਰ ਦਾ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ।