ਪਾਕਿਸਤਾਨੀ ਡਰਾਉਣ ਰਾਹੀਂ ਹੈਰੋਇਨ ਦੀ ਖ਼ੇਪ ਮੰਗਵਾਉਣ ਵਾਲ਼ੇ ਗੁਰਦਾਸਪੁਰ ਦੇ ਦੋ ਤਸਕਰ ਗਿਰਫਤਾਰ ਹੈਰੋਇਨ ਅਤੇ ਅਸਲਾ ਬਰਾਮਦ

0
107

ਪੰਜਾਬ ਪੰਥ ਨਿਊਜ਼, ਗੁਰਦਾਸਪੁਰ(ਦੀਪਕ ਕਾਲੀਆ) ਕਲਾਨੌਰ ਪੁਲਿਸ ਅਤੇ ਬੀਐਸਐਫ ਜਵਾਨਾਂ ਨੇ ਸਾਂਝੇ ਅਪਰੇਸ਼ਨ ਦੌਰਾਨ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਅਤੇ 2 ਕਿਲੋ 241 ਗਰਾਮ ਹੈਰੋਇਨ ਬਰਾਮਦ ਕੀਤੀ ਸੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਣਪਛਾਤਿਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਸੀ ਜਿਸ ਦੇ ਤਹਿਤ ਬੀਐਸਐਫ ਅਤੇ ਐਸਟੀਐਫ ਨੂੰ ਗੁੱਪਤ ਸੂਚਨਾ ਮਿਲੀ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦਾ ਰਹਿਣ ਵਾਲਾ ਵਿਅਕਤੀ ਜੋਰਾਵਰ ਸਿੰਘ ਪੁੱਤਰ ਹਰਵੰਤ ਸਿੰਘ ਨਸ਼ਾ ਵੇਚਨ ਦਾ ਕੰਮ ਕਰਦਾ ਹੈ।

ਸਾਂਝੇ ਆਪਰੇਸ਼ਨ ਦੌਰਾਨ ਜਦੋਂ ਓਸਦੇ ਘਰ ਰੇਡ ਕੀਤੀ

ਸਾਂਝੇ ਆਪਰੇਸ਼ਨ ਦੌਰਾਨ ਜਦੋਂ ਓਸਦੇ ਘਰ ਰੇਡ ਕੀਤੀ ਗਈ ਤਾਂ ਘਰ ਅੰਦਰੋ ਜਵਾਨਾਂ ਨੇ ਸਫਲਤਾਪੂਰਵਕ 01 ਪੈਕੇਟ ਸ਼ੱਕੀ ਹੈਰੋਇਨ (ਕੁੱਲ ਵਜ਼ਨ- 540 ਗ੍ਰਾਮ), 01 ਪਿਸਤੌਲ ਸਮੇਤ 01 ਮੈਗਜ਼ੀਨ ਅਤੇ 05 ਜਿੰਦਾ ਕਾਰਤੂਸ ਬਰਾਮਦ ਕੀਤੇ ਅਤੇ ਜਦੋਂ ਉਸਦੇ ਕੋਲੋਂ ਸਖਤੀ ਨਾਲ ਅਗਲੀ ਪੁੱਚਗਿਚ ਕੀਤੀ ਗਈ ਤਾਂ ਉਸਨੇ ਦੱਸਿਆ ਕਿ 26 ਜੁਲਾਈ ਨੂੰ ਪਿੰਡ ਅਗਵਾਨ ਵਿੱਚ ਗੰਨੇ ਦੇ ਖੇਤਾਂ ਵਿੱਚ ਇੱਕ ਪਾਕਿਸਤਾਨੀ ਡਰੋਨ ਉਤਰਿਆ ਸੀ ਜਿਸ ਰਾਹੀਂ ਇਹ ਹੈਰੋਇਨ ਦੀ ਖੇਪ ਭੇਜੀ ਗਈ ਸੀ ਜਿਸ ਨੂੰ ਜਰਮਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਗਵਾਨ ਨੇ ਚੁੱਕਿਆ ਸੀ ਫਿਲਹਾਲ ਐਸਟੀਐਫ ਟੀਮ ਨੇ ਗੁਰਦਾਸਪੁਰ ਦੇ ਪਿੰਡ ਅਗਵਾਨ ਅਤੇ ਪਿੰਡ ਰਸੂਲਪੁਰ ਤੋਂ ਦੋਨਾ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਹਨਾਂ ਦੇ ਕੋਲੋਂ ਅਗਲੀ ਪੁੱਛਗਿੱਚ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਵਿੱਚ ਕਿਹੜੇ ਤਸਕਰ ਦੇ ਨਾਲ ਇਹਨਾਂ ਦੇ ਸਬੰਧ ਹਨ ਅਤੇ ਇਸ ਤੋਂ ਪਹਿਲਾਂ ਇਹ ਕਿੰਨੀ ਵਾਰ ਹੈਰੋਇਨ ਦੀ ਖੇਪ ਮੰਗਾ ਚੁੱਕੇ ਹਨ

Loading

LEAVE A REPLY

Please enter your comment!
Please enter your name here