ਪੰਜਾਬ ਪੰਥ ਨਿਊਜ਼, ਗੁਰਦਾਸਪੁਰ (ਦੀਪਕ ਕਾਲੀਆ) ਪੰਚਾਇਤੀ ਰਾਜ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਲਾਇਨ ਵਿਭਾਗ ਦੇ ਕਰਮਚਾਰੀਆਂ ਲਈ ਥੀਮੈਟਿਕ ਜੀਪੀਡੀਪੀ ਸਕੀਮ ਦੀ ਜਾਣਕਾਰੀ ਲਈ ਰਾਮ ਸਿੰਘ ਦੱਤ ਹਾਲ ਵਿਖੇ ਬੀਡੀਪੀਓ ਬਲਜੀਤ ਸਿੰਘ ਦੀ ਦੇਖ ਰੇਖ ਹੇਠ ਲਗਾਇਆ ਚਾਰ ਰੋਜ਼ਾ ਸਿਖਲਾਈ ਕੈਂਪ ਦੀ ਸਮਾਪਤ ਹੋ ਗਿਆ।
ਇਸ ਮੌਕੇ ਬਲਾਕ ਦੇ ਪਿੰਡਾਂ ਵਿਚ ਆਸ਼ਾ ਵਰਕਰ, ਆਂਗਣਵਾੜੀ ਵਰਕਰਜ਼, ਵਾਟਰ ਸਪਲਾਈ ਅਤੇ ਸੈਂਨੀਟੇਸ਼ਨ ਵਿਭਾਗ ਦੇ ਅਧਿਕਾਰੀ ਸਮੇਤ ਸੁਧਾਰ ਦਫਤਰ ਦੇ ਕਰਮਚਾਰੀਆਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਰਿਸੋਰਸ ਪਰਸਨ ਅਪਰਜਿਤ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਵੱਲੋਂ ਇਸ ਚਾਰ ਰੋਜ਼ਾ ਕੈਂਪ ਦੌਰਾਨ ਉਕਤ ਵਿਭਾਗਾਂ ਦੇ ਕਰਮਚਾਰੀਆਂ ਨੂੰ ਥੀਮੈਟਿਕ ਜੀ.ਪੀ.ਡੀ.ਪੀ ਸਬੰਧੀ ਬਲਾਕ ਪੱਧਰ ‘ਤੇ ਕੈਂਪ ਲਗਾ ਕੇਗਰੀਬੀ ਮੁਕਤ ਅਤੇ ਉਕਤ ਆਜੀਵਿਕਾ ਵਾਲਾ ਪਿੰਡ, ਸਿਹਤਮੰਦ ਪਿੰਡ, ਬਾਲ ਮਿੱਤਰ ਪਿੰਡ, ਪਾਣੀ ਭਰਪੂਰ ਪਿੰਡ, ਸਵੱਛ ਅਤੇ ਹਰਿਆ ਭਰਿਆ ਪਿੰਡ, ਸਵੈ ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ, ਸਮਾਜਿਕ ਨਿਆਂ ਅਤੇ ਸਮਾਜਿਕ ਤੌਰ ‘ਤੇ ਸੁਰੱਖਿਅਤ ਪਿੰਡ, ਚੰਗੇ ਪ੍ਰਸ਼ਾਸਨ ਵਾਲਾ ਪਿੰਡ ਅਤੇ ਮਹਿਲਾਵਾਂ ਦੇ ਅਨੁਕੂਲ ਪਿੰਡ ਸਬੰਧੀ 9 ਥੀਮੈਟਿਕ ਮੁੱਦਿਆਂ ਦੀ ਸਿਖਲਾਈ ਦਿੱਤੀ ਗਈ।
ਇਸ ਮੌਕੇ ਬੀਡੀਪੀਓ ਬਲਜੀਤ ਸਿੰਘ ਜਗਰਾਜ ਸਿੰਘ ਨੇ ਕਿਹਾ ਕਿ ਇਸ ਕੈਂਪ ‘ਚ ਪੰਜਾਬ ਸਰਕਾਰ ਦੀਆਂ ਲੋਕ ਪੱਖੀਆਂ ਨੀਤੀਆਂ ਬਾਰੇ ਲੋਕਾਂ ਨੂੰ ਵਿਸਥਾਰ ਸਹਿਤ ਦੱਸਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਕੈਂਪ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਜਾਣਕਾਰੀ ਹਾਸਿਲ ਕੀਤੀ।