ਪੰਜਾਬ ਪੰਥ ਨਿਊਜ਼, ਗੁਰਦਾਸਪੁਰ (ਦੀਪਕ ਕਾਲੀਆ) ਅੱਜ ਕੱਲ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਦੁਨੀਆਂ ਵਿੱਚ ਕੁਝ ਅਜਿਹੇ ਲੋਕ ਵੀ ਹਨ ਜਿਨਾਂ ਨੂੰ ਮਰਨ ਤੋਂ ਬਾਅਦ ਅੰਤਿਮ ਸੰਸਕਾਰ ਲਈ ਸਮਾਨ ਇਕੱਠਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਹੋ ਜਿਹੇ ਪਰਿਵਾਰਾਂ ਲਈ ਸ਼੍ਰੀ ਸਾਈ ਪਰਿਵਾਰ ਨੇ ਅੱਗੇ ਵਧ ਕੇ ਇੱਕ ਕੋਸ਼ਿਸ਼ ਕੀਤੀ ਹੈ।
ਪ੍ਰਧਾਨ ਸਚਿਨ ਮਹਾਜਨ ਨੇ ਦੱਸਿਆ ਕਿ ਜੇਕਰ ਕਿਸੇ ਗਰੀਬ ਜਰੂਰਤਮੰਦ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਜੇਕਰ ਉਹਨਾਂ ਕੋਲ ਉਸਦੇ ਅੰਤਿਮ ਸੰਸਕਾਰ ਲਈ ਪੈਸਿਆਂ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਸਾਈਕ ਪਰਿਵਾਰ ਵੱਲੋਂ ਉਸ ਦੀ ਅੰਤਿਮ ਸੰਸਕਾਰ ਲਈ ਬਾਲਣ ਦੀ ਸੇਵਾ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਸ਼ੁਰੂਆਤ ਵਿੱਚ ਅਸੀਂ ਸਿਰਫ ਗੁਰਦਾਸਪੁਰ ਸ਼ਹਿਰ ਦੇ ਲਈ ਹੀ ਇਹ ਸੇਵਾ ਦੇ ਸਕਾਂਗੇ ਪਰ ਹੌਲੀ ਹੌਲੀ ਇਸ ਸੇਵਾ ਦਾ ਦਾਇਰਾ ਵਧਾਇਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਨੂੰ ਆਪਣੇ ਕਿਸੇ ਮ੍ਰਿਤਕ ਜੀਅ ਦੇ ਅੰਤਿਮ ਸੰਸਕਾਰ ਲਈ ਕਿਸੇ ਵੀ ਤਰ੍ਹਾਂ ਦੀ ਵੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਸਾਈ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਤੇ ਪ੍ਰਦੀਪ ਮਹਾਜਨ, ਰੋਹਿਤ ਗੁਪਤਾ, ਗਗਨ ਮਹਾਜਨ, ਸੰਜੀਵ ਮਹਾਜਨ, ਸਤੀਸ਼ ਮਹਾਜਨ, ਨਿਖਿਲ ਗੁਪਤਾ, ਸੰਦੀਪ ਕੁਮਾਰ, ਤਰੁਣ ਮਹਾਜਨ, ਨੀਰਜ ਮਹਾਜਨ, ਹੀਰਾ ਲਾਲ ਅਰੋੜਾ, ਜਲਜ ਅਰੋੜਾ, ਪ੍ਰਿੰਸ, ਪ੍ਰਸ਼ਾਂਤ, ਅਸ਼ੋਕ ਸ਼ਰਮਾ, ਅਸ਼ੋਕ ਆਨੰਦ, ਅਰਵਿੰਦ ਕੁਮਾਰ, ਹਰੀਸ਼ ਸੈਣੀ, ਸੋਮਨਾਥ, ਕੀਮਤੀ ਲਾਲ, ਸਤਨਾਮ ਸਿੰਘ, ਦਕਸ਼, ਪ੍ਰਮੋਦ ਕੁਮਾਰ, ਪੁਰਨੀਮਾ ਸੋਡੀ, ਮਨੀ ਮਾਲਾ, ਅਦਿੱਤੀ, ਮੁਸਕਾਨ ਆਦਿ ਹਾਜਰ ਸਨ।