ਆਪਣੇ ਇਲਾਕੇ ਰਾਜਸਥਾਨ ਚੋਂ ਅਫੀਮ ਲਿਆ ਕੇ ਵੇਚਦਾ ਸੀ ਪੰਜਾਬ, ਆਇਆ ਅੜੀਕੇਡੇਢ ਕਿਲੋ ਅਫੀਮ ਅਤੇ 25,000 ਰੁ: ਡਰੱਗ ਮਨੀ ਸਮੇਤ 1 ਵਿਅਕਤੀ ਕਾਬੂ.

0
26



ਗੁਰਦਾਸਪੁਰ 10 ਜੁਲਾਈ ( ਦੀਪਕ ਕਾਲੀਆ ਗੁਰਦਾਸਪੁਰ) ਰਾਜਸਥਾਨ ਦਾ ਰਹਿਣ ਵਾਲਾ ਇੱਕ ਵਿਅਕਤੀ ਰਾਜਸਥਾਨ ਚ ਅਫੀਮ ਲਿਆ ਕੇ ਗੁਰਦਾਸਪੁਰ ਵਿੱਚ ਵਿੱਚ ਵੇਚਣ ਦੀ ਤਾਕ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਅੜੀਕੇ ਆ ਗਿਆ। ਗੁਰਦਾਸਪੁਰ ਪੁਲਿਸ ਨੇ ਉਕਤ ਵਿਅਕਤੀ ਨੂੰ ਡੇਢ ਕਿਲੋ ਤੋਂ ਵੱਧ ਅਫੀਮ ਅਤੇ 25 ਹਜ਼ਾਰ ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।


ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ ਦਯਾਮਾ ਹਰੀਸ਼ ਕੁਮਾਰ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ , ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਿਲਾ ਗੁਰਦਾਸਪੁਰ ਦੇ ਇੰਸਪੈਕਟਰ ਕਪਿਲ ਕੋਸ਼ਲ, ਇੰਚਾਰਜ ਸੀ.ਆਈ.ਏ ਸਟਾਫ ਵੱਲੋਂ ਆਪਣੀ ਟੀਮ ਨਾਲ ਸਦਰ ਥਾਣੇ ਦੇ ਮੁਖੀ ਅਮਨਦੀਪ ਸਿੰਘ ਸਮੇਤ ਸੁਰਜੀਤ ਸਿੰਘ, ਥਾਣਾ ਸਦਰ ਗੁਰਦਾਸਪੁਰ ਦੀ ਟੀਮ ਵੱਲੋਂ ਗਸ਼ਤ ਦੌਰਾਨ ਗੰਦਾ ਨਾਲਾ ਪੁੱਲੀ ਬਾਈਪਾਸ, ਨਜਦੀਕ ਲਿੰਕ ਰੋਡ ਬੱਬਰੀ ਤੇ ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਵਾਸੀ ਪਿੰਡ ਸਹਾਰਾ, ਥਾਣਾ ਪਰਸ਼ੋਲੀ, ਜਿਲਾ ਚਿਤੋੜਗੜ, ਰਾਜਸਥਾਨ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰ ਉਸ ਦੀ ਤਲਾਸ਼ੀ ਲਈ ਗਈ।

ਤਲਾਸ਼ੀ ਦੌਰਾਨ ਉਸ ਦੇ ਬੈਗ ਵਿੱਚੋਂ 1 ਕਿਲੋਂ 547 ਗ੍ਰਾਮ ਅਫੀਮ ਅਤੇ 25000/- ਰੁ: ਕੈਸ਼ ਭਾਰਤੀ ਕਰੰਸੀ ਨੋਟ ਬ੍ਰਾਮਦਗੀ ਹੋਣ ਤੇ ਉਸ ਖਿਲਾਫ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਥਾਣਾ ਸਦਰ ਗੁਰਦਾਸਪੁਰ ਵਿੱਚ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ।


ਜੋ ਆਪਣੀ ਪੁੱਛਗਿੱਛ ਵਿੱਚ ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਨੇ ਦੱਸਿਆ ਕਿ ਉਸ ਨੇ ਇਹ ਅਫੀਮ ਦੀ ਖੇਪ ਰਾਜਸਥਾਨ ਤੋਂ ਲੈ ਕੇ ਆਇਆ ਸੀ ਜੋ ਅੱਗੇ ਗੁਰਦਾਸਪੁਰ ਦੇਣੀ ਸੀ ਪਰ ਪਹਿਲਾ ਹੀ ਪੁਲਿਸ ਦੇ ਕਾਬੂ ਆ ਗਿਆ।

ਜੋ ਦੋਸੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰਨ ਪਰ ਪੁੱਛਗਿੱਛ ਵਿੱਚ ਇਸ ਮੁੱਕਦਮਾ ਵਿੱਚ ਹੋਰ ਕਈ ਨਵੇਂ ਤੱਤ ਸਾਹਮਣੇ ਆਉਂਣ ਦੀ ਉਮੀਦ ਹੈ।

Loading

LEAVE A REPLY

Please enter your comment!
Please enter your name here