ਗੁਰਦਾਸਪੁਰ ਦਾ ਨਾਮ ਰੌਸ਼ਨ ਕਰਨ ਵਾਲੇ ਆਰੀਅਨ ਦਾ ਸੀ.ਬੀ.ਏ ਇਨਫੋਟੈਕ ਵੱਲੋਂ ਕੀਤਾ ਗਿਆ ਸਨਮਾਨ

0
55

ਪੰਜਾਬ ਪੰਥ ਨਿਊਜ਼,ਗੁਰਦਾਸਪੁਰ, (ਦੀਪਕ ਕਾਲੀਆ)ਗੁਰਦਾਸਪੁਰ ਜਿਲ੍ਹੇ ਦੀ ਨਾਮਵਰ ਆਈ.ਟੀ ਐਜੂਕੇਸਨ ਇੰਸਟੀਚਿਊਟ ਸੀ.ਬੀ.ਏ ਇਨਫੋਟੈਕ ਕਲਾਨੋਰ ਰੋਡ ਗੁਰਦਾਸਪੁਰ ਵੱਲੋਂ ਅੱਜ ਨਵੇਕਲੀ ਪਹਿਲ ਕਰਦੇ ਹੋਏ ਪਿਛਲੇ ਦਿਨੀ ਗੁਰਦਾਸਪੁਰ ਦੇ 13 ਸਾਲਾਂ ਹੋਣਹਾਰ ਬੱਚੇ ਆਰੀਅਨ ਜਿਸਨੇ ਕਿ ਸੋਨੀ ਟੀਵੀ ਦੇ ਸੋ ਸੁਪਰ ਸਿੰਗਰ 3 ਵਿੱਚ ਦੂਜਾ ਸਥਾਨ ਹਾਸਿਲ ਕਰਕੇ ਜਿੱਥੇ ਆਪਣੇ ਗੁਰਦਾਸਪੁਰ ਜਿਲ੍ਹੇ ਦੇ ਨਾਲ ਸੂਬੇ ਪੰਜਾਬ ਦਾ ਨਾਮ ਰੋਸਨ ਕੀਤਾ।

ਉੱਥੇ ਹੀ ਅੱਜ ਗੁਰਦਾਸਪੁਰ ਵੱਲੋਂ ਇੱਕ ਪ੍ਰੋਗਰਾਮ ਦੌਰਾਨ ਇਸ ਮਾਸਟਰ ਆਰੀਅਨ ਦਾ ਵਿਸੇਸ ਸਨਮਾਨ ਕਰਕੇ ਇਸ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਤੇ ਗੱਲਬਾਤ ਦੌਰਾਨ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਮਾਸਟਰ ਆਰੀਅਨ ਨੇ ਜੋ ਵੱਡੀ ਉਪਲਬਧੀ ਹਾਸਿਲ ਕੀਤੀ ਹੈ ਉਸ ਉੱਪਰ ਸਾਨੂੰ ਸਾਰਿਆਂ ਨੂੰ ਮਾਣ ਹੈ ਅਤੇ ਇਹ ਸਮੁੱਚੇ ਗੁਰਦਾਸਪੁਰ ਜਿਲੇ ਦੇ ਨੌਜਵਾਨ ਵਿਦਿਆਰਥੀਆਂ ਤੇ ਸਕੂਲੀ ਬੱਚਿਆਂ ਦੇ ਲਈ ਇੱਕ ਪ੍ਰੇਰਨਾ ਸ੍ਰੋਤ ਹੈ। ਗੱਲਬਾਤ ਦੌਰਾਨ ਸੀ.ਬੀ.ਏ ਇਨਫੋਰਟੈਕ ਦੇ ਐਮ.ਡੀ ਮੈਡਮ ਸਿਮਰਨ ਚੋਪੜਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸੀ ਹੋਈ ਹੈ ਕਿ ਗੁਰਦਾਸਪੁਰ ਸਹਿਰ ਦੇ ਇੱਕ ਬੱਚੇ ਨੇ ਆਪਣੇ ਮਾਂ ਬਾਪ ਦੇ ਨਾਲ ਆਪਣੇ ਜਿਲ੍ਹੇ ਦਾ ਨਾਮ ਰੋਸਨ ਕੀਤਾ ਹੈ।

ਐਮ.ਡੀ ਸਿਮਰਨ ਚੋਪੜਾ ਨੇ ਐਲਾਨ ਕੀਤਾ ਕਿ ਉਹਨਾਂ ਦੇ ਇੰਸਟੀਚਿਊਟ ਸੀਬੀ ਇਨਫੋਟੈਕ ਦੇ ਵਿੱਚ ਇਸ ਹੋਣਹਾਰ ਬੱਚੇ ਮਾਸਟਰ ਆਰੀਅਨ ਦੀ ਕੰਪਿਊਟਰ ਸਬੰਧੀ ਸਾਰੀ ਪੜ੍ਹਾਈ ਭਵਿੱਖ ਵਿੱਚ ਬਿਲਕੁਲ ਮੁਫਤ ਵਿੱਚ ਕਰਵਾਈ ਜਾਏਗੀ। ਉੱਥੇ ਹੀ ਮਾਸਟਰ ਆਰੀਅਨ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਬਹੁਤ ਖੁਸੀ ਹੈ ਕਿ ਅੱਜ ਉਨਾਂ ਦਾ ਸੀਬੀਐ ਇੰਸਟੀਟਿਊਟ ਵੱਲੋਂ ਵਿਸੇਸ ਸਨਮਾਨ ਕੀਤਾ ਗਿਆ ਹੈ ਗੱਲਬਾਤ ਦੌਰਾਨ ਮਾਸਟਰ ਆ ਰਹੀਆਂ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਮਿਹਨਤ ਕਰਨੀ ਚਾਹੀਦੀ ਹੈ ਸਖਤ ਮਿਹਨਤ ਕਰਕੇ ਹੀ ਅਸੀਂ ਹਰ ਇੱਕ ਉਪਲਬਧੀ ਹਾਸਲ ਕਰ ਸਕਦੇ ਹਾਂ।

ਉਥੇ ਹੀ ਆਰੀਅਨ ਦੇ ਪਿਤਾ ਦੀਪਕ ਕੁਮਾਰ ਨੇ ਕਿਹਾ ਕਿ ਅੱਜ ਬਹੁਤ ਖੁਸੀ ਮਹਿਸੁੂਸ ਹੋ ਰਹੀ ਹੈ ਕਿ ਗੁਰਦਾਸਪੁਰ ਜਿਲ੍ਰੇ ਦੇ ਇੱਕ ਨਾਮਵਰ ਸਿੱਖਕ ਅਦਾਰੇ ਸੀਬੀਏ ਇੰਸਟੀਚਿਊਟ ਵੱਲੋਂ ਉਹਨਾਂ ਦੇ ਬੇਟੇ ਦਾ ਸਨਮਾਨ ਕੀਤਾ ਗਿਆ ਹੈ ਜਿਸ ਲਈ ਉਹ ਦਿਲ ਦੀ ਗਹਿਰਾਈਆਂ ਤੋਂ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦਾ ਧੰਨਵਾਦ ਕਰਦੇ ਹਨ ,ਸੀ.ਬੀ.ਏੇ ਇਨਫੋਟੈਕ ਗੁਰਦਾਸਪੁਰ ਜਿਲ੍ਹੇ ਦੇ ਨੌਜਵਾਨਾਂ ਦੇ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ।

ਆਈਟੀ ਖੇਤਰ ਦੀ ਕੁਆਲਿਟੀ ਐਜੂਕੇਸਨ ਦੇ ਨਾਲ ਇਸ ਇੰਸਟੀਚਿਊਟ ਵੱਲੋਂ ਲਗਾਤਾਰ ਸਮਾਜਿਕ ਕਾਰਜ ਵੀ ਕੀਤੇ ਜਾ ਰਹੇ ਹਨ ਜਿਵੇਂ ਕਿ ਪਿਛਲੀ ਦਿਨੀ ਨਸਾ ਵਿਰੋਧੀ ਮਾਰਚ ਕੱਢਣਾ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਣਾ ਤੇ ਇਸ ਦੇ ਇਲਾਵਾ ਜੋ ਅੱਜ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੀ ਟੀਮ ਵੱਲੋਂ ਮਾਸਟਰ ਆਰੀਅਨ ਦਾ ਵਿਸੇਸ ਸਨਮਾਨ ਕੀਤਾ ਗਿਆ ਹੈ।

Loading

LEAVE A REPLY

Please enter your comment!
Please enter your name here